ਕਿਥੋਂ ਲੱਭਾਂਗੇ ਮਾਂਵਾਂ ( Where will I find mother) - Deepak Salwan

 ਕਿਥੋਂ ਲੱਭਾਂਗੇ ਮਾਂਵਾਂ ( Where will I find mother) 


ਬੋਹੜ ਬਣ ਕੇ ਜਿਸ ਦਿਤੀਆਂ ਜ਼ਿੰਦਗੀ ਦੀ ਧੁੱਪ ਵਿਚ ਛਾਂਵਾਂ 

ਜਗ ਸਾਰਾ ਲਭ ਜਾਣਾ , ਕਿਥੋਂ ਲੱਭਾਂਗੇ ਮਾਂਵਾਂ, 


ਟੋਟਾ ਟੋਟਾ ਆਪਣਾ ਜੋੜ ਕੇ ਸਭ ਦੀ ਜ਼ਿੰਦਗੀ ਦੀਆਂ ਤਸਵੀਰਾਂ ਬਣਾਇਆਂ, 

ਆਪਣਾ ਆਪ ਤਿਆਗ ਕੇ ਸਭ ਦੀਆਂ ਤਕਦੀਰਾਂ ਬਣਾਈਆਂ,

ਮੈਂ ਕਿਸੇ ਹੋਰ ਪੀਰ ਦੇ ਦਰ ਤੇ ਕਯੋਂ ਸਰ ਨਿਵਾਨਵਾਂ,

ਜਗ ਸਾਰਾ ਲਭ ਜਾਣਾ , ਕਿਥੋਂ ਲੱਭਾਂਗੇ ਮਾਂਵਾਂ, 


ਅੱਜ ਉਡੀਕਦਾ ਤੈਨੂੰ ਤੇਰਾ ਚੁੱਲ੍ਹਾ ਚੌਂਕਾ ਮਾਂ, ਤੇ ਸੱਖਣਾ ਪਿਆ ਤੇਰਾ ਵੇਹੜਾ,

ਇਕ ਤੂੰ ਹੀ ਸੀ ਦੁੱਖ ਸੁਖ ਦੀ ਸਾਥੀ, ਤੇਰੇ ਬਿਨਾ ਮੇਰਾ ਹੋਰ ਕੇਹੜਾ,

ਕਿਸ ਵਿਲੇ ਮਿਲੇਂਗੀ ਹੁਣ, ਤੈਨੂੰ ਕਿਵੇਂ ਸੱਦਾ ਪਾਂਵਾਂ, 

ਜਗ ਸਾਰਾ ਲਭ ਜਾਣਾ , ਕਿਥੋਂ ਲੱਭਾਂਗੇ ਮਾਂਵਾਂ, 


ਬਹੁਤ ਹੋਈ ਤੇਰੀ ਜ਼ਿੰਦਗੀ ਦੀ ਜਦੋ ਜਹਿਦ, ਜਾ ਜਾ ਕੇ ਹੁਣ ਸੌਂ ਜਾ ਮਾਂ,

ਤੇਰਾ ਹੱਥ ਰਹੇਗਾ ਹਮੇਸ਼ਾ ਸਾਡੇ ਸਿਰਾਂ ਤੇ ,

ਪਰਛਾਂਵਾਂ ਬਣ ਕੇ ਰਹੇਂਗੀ ਸਾਡੇ ਨਾਲ ਹਰ ਥਾਂਵਾਂ,

ਜਗ ਸਾਰਾ ਲਭ ਜਾਣਾ , ਕਿਥੋਂ ਲੱਭਾਂਗੇ ਮਾਂਵਾਂ,


-----------------------------------------------


Like a Banyan tree, you provided the shade in life's harsh sunlight,

I will find the whole world, where will I find mother


Putting your own pieces together you made everybody's picture,

With your own sacrifices, you built the destiny of everybody else,

Why should i bow my head in front of some other seer,

I will find the whole world, where will I find mother


Today, your kitchen waits for you and desolate is your courtyard,

Only you were my friend in ups and downs, who else will be there for me,

How would i meet you now, how do i call you over ??

I will find the whole world, where will I find mother


Enough of your struggle in life, go and sleep peacefully now,

your hand will always be on our head like blessings,

you will always be there with us like a shadow,

I will find the whole world, where will I find mother.


Comments

  1. What a beautiful poem. Even in translation the beauty of the thought and relationship comes through.

    ReplyDelete

Post a Comment

Popular posts from this blog

Lioness - By Nayana Gadkari

The Staircase - By Nayana Gadkari

The Sound Of The Gong - By Nayana Gadkari