ਨਾਮ ( Name) - Deepak Salwan

 ਨਾਮ ( Name)


ਸਾਹਾਂ ਦਾ ਜਦ ਚੱਲਿਆ ਸਿਲਸਿਲਾ, ਤਦ ਮੈਂ ਨਾਮ ਦੀ ਕਮੀਜ਼ ਪਾਈ
ਦੇਹ ਤਾਂ ਚੰਦਰੀ ਸੜ ਕੇ ਮਿੱਟੀ ਹੋਣਾ, ਦੇਹ ਸੀ ਨੰਗੀ ਆਈ ,

When cycle of breaths started, I wore the cloak of my name.

My body was born naked and will burn to ashes


ਨਾਮ ਨਾਲ ਬਣਿਆ ਵਜੂਦ ਮੇਰਾ, ਨਾਮ ਬਣੀ ਮੇਰੀ ਸਚਾਈ
ਹਥਾਂ ਨੇ ਤਾਂ ਕਰਮ ਕੀਤੇ, ਨਾਮ ਨੇ ਖੱਟੀ ਬੁਰਾਈ ਤੇ ਚੰਗਿਆਈ ,

My name became my existence and my truth

My hands did the deeds but it’s the name which earned fame & shame


ਪਲ ਪਲ ਜੋੜ ਲਿਖੀ ਕਹਾਣੀ ਜਿਸ ਨਾਲ, ਮੇਰੇ ਨਾਮ ਦੀ ਸੀ ਉਹ ਸਿਆਹੀ
ਮੇਰੇ ਨਾਮ ਨਾਲ ਜੁੜੇ ਵਰਕੇ ਹੋਰ ਤੇ ਮੈਂ ਜ਼ਿੰਦਗੀ ਦੀ ਕਿਤਾਬ ਬਣਾਈ ,

Putting moments together, It’s with the ink of my name, I wrote the story of my life

More pages got added to my name and I made the book of my life


ਸਾਹਾਂ ਦਾ ਹੋਇਆ ਜਦ ਚਲਣਾ ਬੰਦ ਤੇ ਮੇਰੀ ਦੇਹ ਬਾਲਨ ਲਈ
ਬੰਦ ਹੋਈ ਕਿਤਾਬ ਜ਼ਿੰਦਗੀ ਦੀ ਤੇ ਮੇਰੇ ਨਾਮ ਤੇ ਤਰੀਕ ਪਾਈ ,

When my breathing stopped, my body was put on pyre

My book of life closed and they put a date against my name.

ਨਾਮ ਨੂੰ ਯਾਰੋ ਯਾਦ ਰੱਖਣਾ, ਬੁਗਨੀ ਭਰੀ ਯਾਰੀਆਂ ਦੀ ਜਿਸ ਨਾਲ
ਮੇਰੇ ਨਾਮ ਦੀ ਸੀ ਉਹ ਸਾਰੀ ਕਮਾਈ 

Remember my name friends for it is with the earnings

Of my name I filled the savings box of my friendships.




Comments

Popular posts from this blog

Shut up and sing!

The Staircase - By Nayana Gadkari

Eternity…. by Atul Singh